ਮਾਂ ਬੋਲੀ ਪੰਜਾਬੀ ਦੀ ਸੇਵਾ 'ਚ ਯਤਨਸ਼ੀਲ www.HIMMATPURA.com 'ਚ ਤੁਹਾਡਾ ਸਵਾਗਤ ਹੈ..


ਕਬੱਡੀ ਦੇ ਧੱਕੜ ਜਾਫੀਆਂ 'ਚ ਸ਼ੁਮਾਰ "ਪ੍ਰਗਟ ਹਿੰਮਤਪੁਰੀਆ"


ਮਨਦੀਪ ਖੁਰਮੀ ਹਿੰਮਤਪੁਰਾ
ਕਬੱਡੀ ਦੇ ਮੈਚ ਚੱਲ ਰਹੇ ਹੋਣ, ਕੌਡੀ 'ਤੇ ਕੌਡੀ ਪੈਂਦੀ ਹੋਵੇ, ਗੂੜ੍ਹੇ ਜਿਹੇ ਰੰਗ ਦਾ ਪਰ ਲਵਾ ਜਿਹਾ ਮੁੰਡਾ ਰੇਡਰ ਨੂੰ ਖੁਦ 'ਟੱਚ' ਲਾ ਕੇ ਉਹਦੇ ਪੈਰ ਮਿੱਧਦਾ ਫਿਰਦਾ ਹੋਵੇ, ਜੇ ਰੇਡਰ ਥੋੜ੍ਹੀ 'ਅੱਤੜ' ਜਿਹੀ ਕਰੇ ਤਾਂ ਥੱਪੜਾਂ ਦਾ 'ਚੱਕਰੀ ਗੇੜਾ' ਬੰਨ੍ਹੀ ਫਿਰਦਾ ਹੋਵੇ ਤਾਂ ਸਮਝ ਲਵੋ ਕਿ ਇਹੀ ਅੰਤਰ-ਰਾਸਟਰੀ ਕਬੱਡੀ ਜਾਫੀ ਪ੍ਰਗਟ ਹਿੰਮਤਪੁਰੀਆ ਹੈ।
ਅਜੇ ਕੱਲ੍ਹ ਪਰਸੋਂ ਦੀਆਂ ਗੱਲਾਂ ਹਨ ਕਿ 33-35 ਕਿਲੋ ਵਜਨੀ ਕਬੱਡੀ ਖੇਡਦਿਆਂ ਪ੍ਰਗਟ ਰੇਡਰ ਨੂੰ ਜੱਫਾ ਲਾਉਣ ਲਈ ਰੋਕਿਆਂ ਨਹੀਂ ਸੀ ਰੁਕਦਾ ਹੁੰਦਾ। ਇੱਕ ਗਰੀਬ ਪਰਿਵਾਰ 'ਚ ਜਨਮ ਲੈਕੇ ਪਿਤਾ ਦਰਸ਼ਨ ਸਿੰਘ ਤੇ ਮਾਤਾ ਮਲਕੀਤ ਕੌਰ ਦਾ ਪ੍ਰਗਟ ਆਪਣੇ ਹਾਣ ਤੇ ਵਜਨ ਤੋਂ ਕਿਤੇ ਡਾਹਢਿਆਂ ਨੂੰ ਧੱਕੇ ਨਾਲ ਗੋਡਿਆਂ ਪਰਨੇ ਕਰਨ ਦੇ ਕਾਬਲ ਹੋ ਚੁੱਕਾ ਹੈ। ਉਮਰ ਦੇ ਢਾਈ ਦਹਾਕੇ ਹੰਢਾ ਚੁੱਕੇ ਪ੍ਰਗਟ ਨੇ ਆਪਣੇ ਬਚਪਨ ਦੇ ਖਿਡਾਰੀ ਸਾਥੀਆਂ ਭਿੰਦੀ ਹਿੰਮਤਪੁਰਾ, ਸਿਕੰਦਰ ਬੋਲਾ ਉਰਫ ਸਕੱਡ ਮਿਜਾਈਲ

ਕਬੱਡੀ ਮੈਦਾਨਾਂ ਦਾ "ਉੱਡਣਾ ਪੰਛੀ" ਹਿੰਮਤਪੁਰੀਆ ਗੁੱਗੂ


ਮਨਦੀਪ ਖੁਰਮੀ ਹਿੰਮਤਪੁਰਾ
ਪੰਜਾਬੀਆਂ ਦੀ ਪਿਤਾ ਪੁਰਖੀ ਖੇਡ ਕਬੱਡੀ ਆਪਣੇ ਜੋਰਾਵਰ ਪੁੱਤਰਾਂ ਸਦਕਾ ਸਮੁੱਚੇ ਵਿਸ਼ਵ ਭਰ 'ਚ ਆਪਣੇ ਮੋਹ ਦੀਆਂ ਤੰਦਾਂ ਖਿਲਾਰੀ ਬੈਠੀ ਹੈ। ਜਿਸ ਦੀ ਗੋਦੀ ਚੜ੍ਹਕੇ ਬੇਅੰਤ ਕਬੱਡੀ ਖਿਡਾਰੀ ਸੱਤ ਸਮੁੰਦਰ ਪਾਰ ਜਾ ਕੇ ਵੀ ਪੰਜਾਬ ਦੇ ਨਾਂ ਨੂੰ ਚਾਰ ਚੰਨ ਲਾ ਰਹੇ ਹਨ। ਆਪਣੀ ਖੇਡ ਸਦਕਾ ਜਿੱਥੇ ਉਹ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਅੱਗੇ ਤੋਰ ਰਹੇ ਹਨ ਉੱਥੇ ਲੱਖਾਂ ਹੀ ਦੇਸ ਵਿਦੇਸ਼ ਵਿੱਚ ਵਸੇ ਖੇਡ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਵੀ ਕਰਦੇ ਹਨ। ਅਜਿਹੀ ਪ੍ਰਸਿੱਧੀ ਕਿਸੇ ਕਿਸੇ ਦੇ ਮੱਥੇ ਦੀ ਲਕੀਰ ਹੀ ਬਣਦੀ ਹੈ ਕਿਉਂਕਿ ਕਬੱਡੀ ਇੱਕ ਅਜਿਹੀ ਖੇਡ ਹੈ ਜਿਸ ਵਿੱਚ ਮਾੜੇ ਧੀੜੇ ਦਾ ਤੀਰ ਤੁੱਕਾ ਨਹੀਂ ਚਲਦਾ ਬਲਕਿ "ਵੜੇਵੇਂ ਖਾਣੀ ਹੀ ਨਿੱਤਰਦੀ ਐ" ਕਬੱਡੀ ਖੇਡ ਸਿਰ ਸਜੇ ਤਾਜ ਵਿੱਚ ਜੜੇ ਜਾ ਚੁੱਕੇ ਜਾਂ ਪ੍ਰਵਾਨ ਚੜ੍ਹ ਚੁੱਕੇ ਹੀਰਿਆਂ ਦੀ ਗੱਲ ਕਰੀਏ ਤਾਂ 6 ਫੁੱਟ ਲੰਮ-ਸਲੰਮੇ ਤੂਤ ਦੀ ਲਗਰ ਵਰਗੇ ਚੋਬਰ ਗੁੱਗੂ ਹਿੰਮਤਪੁਰੀਏ ਦਾ ਨਾਂ ਅੱਜ-ਕੱਲ੍ਹ ਚੋਟੀ ਦੇ ਕਬੱਡੀ ਧਾਵੀਆਂ 'ਚ ਸ਼ੁਮਾਰ ਹੈ।
ਖੇਤੀਬਾੜੀ ਦਾ ਸੰਦ "ਕਹੀਆਂ"

ਸ਼ਿਵਚਰਨ ਜੱਗੀ ਕੁੱਸਾ ਦਾ ਸੱਜਰਾ ਨਾਵਲ "ਜੋਗੀ ਉੱਤਰ ਪਹਾੜੋਂ ਆਏ" ਮਾਰਕੀਟ 'ਚ

ਜਿਵੇਂ ਅਸੀਂ ਅੱਗੇ ਵੀ ਆਪਣੇ ਪਾਠਕਾਂ ਨੂੰ ਦੱਸ ਚੁੱਕੇ ਹਾਂ ਕਿ ਜੱਗੀ ਕੁੱਸਾ ਜੀ ਦੇ ਸਾਰੇ ਨਾਵਲਾਂ, ਕਹਾਣੀ-ਸੰਗ੍ਰਹਿ ਅਤੇ ਵਿਅੰਗ ਦੇ ਕਾਪੀ ਰਾਈਟਸ ਹੁਣ 'ਸੰਗਮ ਪਬਲੀਕੇਸ਼ਨਜ਼ ਸਮਾਣਾਂ' ਕੋਲ ਹਨ। ਉਹਨਾਂ ਨੇ ਹੁਣੇ-ਹੁਣੇ ਉਹਨਾਂ ਦਾ ਸੱਜਰਾ ਨਾਵਲ "ਜੋਗੀ ਉੱਤਰ ਪਹਾੜੋਂ ਆਏ" ਪ੍ਰਕਾਸ਼ਿਤ ਕੀਤਾ ਹੈ ਅਤੇ "…ਅੱਖੀਆਂ 'ਚ ਤੂੰ ਵਸਦਾ" ਨੇੜਲੇ ਭਵਿੱਖ ਵਿਚ ਪ੍ਰਕਾਸ਼ਿਤ ਹੋਣ ਜਾ ਰਿਹਾ ਹੈ। ਨਾਵਲ ਮੰਗਵਾਉਣ ਲਈ ਪੰਜਾਬ ਦੇ ਨੰਬਰ 98 152 43917 'ਤੇ ਸ੍ਰੀ ਅਸ਼ੋਕ ਕੁਮਾਰ ਗਰਗ ਨਾਲ ਗੱਲ ਕੀਤੀ ਜਾ ਸਕਦੀ ਹੈ।

ਹਿੰਮਤਪੁਰੇ 'ਚ ਹਮੇਸ਼ਾ ਜਿਉਂਦਾ ਰਹੇਗਾ ਸੂਬੇਦਾਰ ਸ੍ਰ: ਪਿਆਰਾ ਸਿੰਘ ਈਨਾ....!

ਛੇ ਫੁੱਟਾ ਕੱਦ, ਭਰਵਾਂ ਜੁੱਸਾ, ਚੇਹਰੇ 'ਚੋਂ ਡੁੱਲ੍ਹ ਡੁੱਲ੍ਹ ਪੈਂਦਾ ਨੂਰ, ਕੁੰਢੀਆਂ ਮੁੱਛਾਂ ਤੇ ਸਜੀ ਸੰਵਾਰੀ ਦਾਹੜੀ, ਚਿੱਟਾ ਕੁੜਤਾ ਪਜਾਮਾ, ਲੀਡਰਾਂ ਵਾਲੀ ਜੈਕੇਟ ਪਹਿਨੀ ਹਿੰਮਤਪੁਰੇ ਦੀਆਂ ਗਲੀਆਂ 'ਚ ਤੁਰਿਆ ਆਉਂਦਾ ਸ਼ਖ਼ਸ਼ ਕੋਈ ਹੋਰ ਨਹੀਂ ਹੋ ਸਕਦਾ.... ਓਹ ਸੂਬੇਦਾਰ ਸ੍ਰ: ਪਿਆਰਾ ਸਿੰਘ ਈਨਾ ਹੁੰਦਾ............ ਸੀ।

"ਹਿੰਮਤਪੁਰਾ ਡੌਟ ਕੌਮ" ਸਚਮੁੱਚ ਹੀ ਵਿਸ਼ਵ ਦੇ ਪੰਜਾਬੀ ਅਖ਼ਬਾਰਾਂ ਦਾ ਖ਼ਜ਼ਾਨਾ - ਐੱਮ.ਪੀ. ਵਰਿੰਦਰ ਸ਼ਰਮਾ

"ਹਿੰਮਤਪੁਰਾ ਡੌਟ ਕੌਮ" ਦੀ ਪਹਿਲੀ ਵਰ੍ਹੇਗੰਢ ਭਗਤ ਸਿੰਘ ਦੇ ਸ਼ਹੀਦੀ ਦਿਨ ਵਜ਼ੋਂ ਮਨਾਈ।ਲੰਡਨ- ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਦੇ ਸੰਗ੍ਰਹਿ ਵਜੋਂ ਜਾਣੀ ਜਾਂਦੀ ਵੈੱਬਸਾਈਟ "ਹਿੰਮਤਪੁਰਾ ਡੌਟ ਕੌਮ" ਦੀ ਪਹਿਲੀ ਵਰ੍ਹੇਗੰਢ ਵਿਸ਼ਵ ਸ਼ਾਂਤੀ ਦੀ ਮੁਦੱਈ ਸੰਸਥਾ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਅਤੇ ਉੱਘੇ ਸਾਹਿਤਕਾਰ ਡਾ: ਤਾਰਾ ਸਿੰਘ ਆਲਮ ਜੀ ਦੇ ਵਿਸ਼ੇਸ਼ ਸਹਿਯੋਗ

ਹਿੰਮਤਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ 460 ਡੈਸਕ ਬਣਵਾ ਕੇ ਦੇਣ ਵਾਲੇ ਪ੍ਰਵਾਸੀ ਭਾਰਤੀਆਂ ਦਾ ਸਨਮਾਨ

ਮਿੰਟੂ ਖੁਰਮੀ ਹਿੰਮਤਪੁਰਾ
ਹਿੰਮਤਪੁਰਾ- ਪੰਜਾਬ ਦੇ ਸਰਕਾਰੀ ਸਕੂਲਾਂ 'ਚ ਮੁੱਢਲੀਆਂ ਸਹੂਲਤਾਂ ਦੀ ਘਾਟ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਜਿਸਦੇ ਫਲਸਰੂਪ ਹੀ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚੇ ਅੱਤ ਦੀ ਗਰਮੀ ਜਾਂ ਸਰਦੀ ਵਿੱਚ