ਮਾਂ ਬੋਲੀ ਪੰਜਾਬੀ ਦੀ ਸੇਵਾ 'ਚ ਯਤਨਸ਼ੀਲ www.HIMMATPURA.com 'ਚ ਤੁਹਾਡਾ ਸਵਾਗਤ ਹੈ..

ਹਿੰਮਤਪੁਰੇ 'ਚ ਹਮੇਸ਼ਾ ਜਿਉਂਦਾ ਰਹੇਗਾ ਸੂਬੇਦਾਰ ਸ੍ਰ: ਪਿਆਰਾ ਸਿੰਘ ਈਨਾ....!

ਛੇ ਫੁੱਟਾ ਕੱਦ, ਭਰਵਾਂ ਜੁੱਸਾ, ਚੇਹਰੇ 'ਚੋਂ ਡੁੱਲ੍ਹ ਡੁੱਲ੍ਹ ਪੈਂਦਾ ਨੂਰ, ਕੁੰਢੀਆਂ ਮੁੱਛਾਂ ਤੇ ਸਜੀ ਸੰਵਾਰੀ ਦਾਹੜੀ, ਚਿੱਟਾ ਕੁੜਤਾ ਪਜਾਮਾ, ਲੀਡਰਾਂ ਵਾਲੀ ਜੈਕੇਟ ਪਹਿਨੀ ਹਿੰਮਤਪੁਰੇ ਦੀਆਂ ਗਲੀਆਂ 'ਚ ਤੁਰਿਆ ਆਉਂਦਾ ਸ਼ਖ਼ਸ਼ ਕੋਈ ਹੋਰ ਨਹੀਂ ਹੋ ਸਕਦਾ.... ਓਹ ਸੂਬੇਦਾਰ ਸ੍ਰ: ਪਿਆਰਾ ਸਿੰਘ ਈਨਾ ਹੁੰਦਾ............ ਸੀ।
"ਸੀ" ਸ਼ਬਦ ਨੂੰ ਏਨਾ ਲਟਕਾ ਕੇ ਲਿਖਣ ਦਾ ਮਤਲਬ ਹੈ ਕਿ ਹੁਣ ਸ੍ਰ: ਪਿਆਰਾ ਸਿੰਘ ਈਨਾ 'ਹੈ' ਤੋਂ 'ਸੀ' ਹੋ ਗਿਆ ਹੈ। ਮੇਰਾ ਸ੍ਰ: ਪਿਆਰਾ ਸਿੰਘ ਈਨਾ ਬਾਰੇ ਲਿਖਣ ਦਾ ਮਕਸਦ ਇਹ ਹੈ ਕਿ ਹਿੰਮਤਪੁਰਾ ਇੱਕ ਅਜਿਹੇ ਲੋਹ-ਪੁਰਸ਼ ਤੋਂ ਵਿਰਵਾ ਹੋ ਗਿਆ ਹੈ ਜਿਸਨੇ ਆਪਣੀ ਉਮਰ ਦਾ ਅੱਧਿਉਂ ਵੱਧ ਹਿੱਸਾ ਫੌਜੀ ਵਜੋਂ ਦੇਸ਼ ਸੇਵਾ ਅਤੇ ਬਾਕੀ ਹਿੱਸਾ ਪਿੰਡ ਸੇਵਾ ਕਰਦਿਆਂ ਬਤੀਤ ਕੀਤਾ ਸੀ। ਇੱਥੇ ਦੱਸਦਾ ਜਾਵਾਂ ਕਿ ਸ੍ਰ: ਪਿਆਰਾ ਸਿੰਘ ਈਨਾ ਦਾ ਜਨਮ ਪਿੰਡ ਹਿੰਮਤਪੁਰਾ 'ਚ 14 ਮਈ 1936 ਨੂੰ ਹੋਇਆ ਸੀ। ਵੀਹ ਸਾਲ ਦੀ ਭਰ ਜਵਾਨ ਉਮਰ 'ਚ ਉਹਨਾਂ ਫੌਜ ਵਿੱਚ ਭਰਤੀ ਹੋਣ ਨੂੰ ਪਹਿਲ ਦਿੱਤੀ। ਦੇਸ਼ ਸੇਵਾ ਕਰਦਿਆਂ ਉਹਨਾਂ 1965 ਤੇ 1971 ਦੀਆਂ ਦੋਵੇ ਪ੍ਰਮੁੱਖ ਜੰਗਾਂ 'ਚ ਭਾਗ ਲਿਆ। ਜਿੱਥੇ ਉਹਨਾਂ ਆਪਣੇ ਜੀਵਨ ਦਾ ਵਧੇਰੇ ਸਮਾਂ ਅੰਮਿ੍ਤਸਰ ਅਤੇ ਗਵਾਲੀਅਰ 'ਚ ਬਤੀਤ ਕੀਤਾ ਉੱਥੇ 21 ਸਾਲ ਫੌਜ ਵਿੱਚ ਸੇਵਾ ਕਰਨ ਉਪਰੰਤ ਓਹ 'ਸੂਬੇਦਾਰ' ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਅਤੇ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਿੰਦੂ ਪਿੰਡ ਹਿੰਮਤਪੁਰਾ ਨੂੰ ਬਣਾ ਲਿਆ। ਉਹਨਾਂ ਫੌਜ ਵਿੱਚ ਲੜੀਆਂ ਜੰਗਾਂ ਤੋਂ ਬਾਦ ਇੱਕ ਆਮ ਪੇਂਡੂ ਨਾਗਰਿਕ ਵਜੋਂ 'ਜੀਵਨ ਜੰਗ' ਸ਼ੁਰੂ ਕੀਤੀ ਜਿਸ ਦੌਰਾਨ ਉਹਨਾਂ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਮਲ੍ਹਾ ਸਾਹਿਬ ਦੇ ਪ੍ਰਧਾਨ ਵਜੋਂ ਲੰਮਾ ਸਮਾਂ ਸੇਵਾ ਭਾਰ ਸੰਭਾਲਿਆ। ਰਾਜਨੀਤਕ ਸਰਗਰਮੀਆਂ ਵੀ ਸ੍ਰ: ਪਿਆਰਾ ਸਿੰਘ ਦੇ ਜੀਵਨ ਦਾ ਅਟੁੱਟ ਅੰਗ ਰਹੀਆਂ ਹਨ। ਪਿਆਰਾ ਸਿੰਘ ਤੇ ਪ੍ਰਧਾਨ ਦੇ ਅਹੁਦੇ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਰਿਹਾ ਹੋਣ ਕਰਕੇ ਉਹਨਾਂ ਨੂੰ 'ਪ੍ਰਧਾਨ' ਦਾ ਵਿਸ਼ੇਸ਼ਣ ਵੀ ਮਿਲਿਆ ਹੋਇਆ ਸੀ। ਉਹ ਪਿੰਡ ਹਿੰਮਤਪੁਰਾ ਖੇਤੀਬਾੜੀ ਸਹਿਕਾਰੀ ਸਭਾ ਦੇ ਮੈਂਬਰ ਅਤੇ ਪ੍ਰਧਾਨ ਰਹੇ। ਖੇਤੀਬਾੜੀ ਸਹਿਕਾਰੀ ਸਭਾ ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਵੀ ਰਹੇ। ਕਾਂਗਰਸ ਪਾਰਟੀ ਦੀ ਪਿੰਡ ਹਿੰਮਤਪੁਰਾ ਇਕਾਈ ਦੇ ਪ੍ਰਧਾਨ ਰਹਿਣ ਦੇ ਨਾਲ ਨਾਲ ਉਹ ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਵੀ ਰਹੇ। ਆਪਣੀ ਧਰਮ ਪਤਨੀ ਸ੍ਰੀਮਤੀ ਕੁਲਵੰਤ ਕੌਰ ਦੇ ਸਹਿਯੋਗ ਸਦਕਾ ਉਹ ਆਪਣੇ ਪਰਿਵਾਰਕ ਹਿਤਾਂ ਨਾਲੋਂ ਹਮੇਸ਼ਾ ਲੋਕ ਸੇਵਾ ਨੂੰ ਪਹਿਲ ਦਿੰਦੇ ਰਹਿਣ ਦਾ ਹੀ ਨਤੀਜਾ ਸੀ ਕਿ ਉਹਨਾਂ ਨੂੰ ਲੋਕਾ ਦਾ ਰੱਜਵਾਂ ਪਿਆਰ ਤੇ ਸਤਿਕਾਰ ਮਿਲਿਆ। ਬਾਦ ਵਿੱਚ ਉਹ ਆਪਣੀ ਬੇਟੀ ਸਰਬਜੀਤ ਕੌਰ ਕੋਲ 2002 ਵਿੱਚ ਕੇਨੇਡਾ ਆ ਕੇ ਰਹਿਣ ਲੱਗੇ। ਇੱਥੇ ਆ ਕੇ ਵੀ ਉਹਨਾਂ ਰਾਜਸੀ ਜੀਵਨ ਨਾ ਤਿਆਗਿਆ ਤੇ ਵੱਡੇ ਵੱਡੇ ਰਾਜਸੀ ਕੱਦਾਂ ਵਾਲੇ ਲੋਕਾਂ ਨਾਲ ਆਪਣੀ ਲਿਆਕਤ ਸਦਕਾ ਸਤਿਕਾਰ ਬਣਾਇਆ। ਉਹਨਾਂ ਦਾ ਵੱਡਾ ਬੇਟਾ ਪ੍ਰਤਾਪ ਸਿੰਘ ਹਿੰਮਤਪੁਰੇ ਰਹਿ ਰਿਹਾ ਹੈ ਤੇ ਛੋਟਾ ਬੇਟਾ ਮਨਜੀਤ ਸਿੰਘ ਇੰਗਲੈਂਡ ਰਹਿ ਰਿਹਾ ਹੈ। ਉਹਨਾਂ ਦੀਆਂ ਸਿੱਖਿਆਵਾਂ ਦਾ ਹੀ ਨਤੀਜਾ ਹੈ ਕਿ ਮਨਜੀਤ ਵੀ ਪਿੰਡ ਦੀਆਂ ਸਮਾਜਸੇਵੀ ਸੰਸਥਾਵਾਂ ਅਤੇ ਯੂਥ ਕਾਂਗਰਸ ਦਾ ਅਣਥੱਕ ਵਰਕਰ ਰਿਹਾ ਹੈ। ਬੇਸ਼ੱਕ ਉਮਰ ਪੱਖੋਂ ਮੈਂ ਸ੍ਰ: ਪਿਆਰਾ ਸਿੰਘ ਜੀ ਦੇ ਛੋਟੇ ਬੇਟੇ ਤੋਂ ਵੀ ਕਾਫੀ ਛੋਟਾ ਹਾਂ ਪਰ ਉਹਨਾਂ ਨਾਲ 'ਬਾਬਾ-ਪੋਤਾ' ਵਾਲੇ ਸੰਬੰਧ ਹੋਣ ਦੇ ਨਾਲ ਨਾਲ ਇੱਕ ਦੋਸਤ ਵਾਲੇ ਸੰਬੰਧ ਵਧੇਰੇ ਸਨ। ਜਿਸ ਦਿਨ ਮਨਜੀਤ ਨੇ ਫੋਨ ਕਰਕੇ ਉਹਨਾਂ ਦੇ ਚਲਾਣੇ ਬਾਰੇ ਦੱਸਿਆ ਸੀ ਤਾਂ ਮੈਂ ਮਨਜੀਤ ਨੂੰ ਫੇਰ ਫੋਨ ਕਰਨ ਲਈ ਕਹਿ ਦਿੱਤਾ ਸੀ ਕਿਉਂਕਿ ਮੇਰਾ ਗੱਚ ਭਰ ਆਇਆ ਸੀ। 15 ਮਾਰਚ 2011 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸ੍ਰ: ਪਿਆਰਾ ਸਿੰਘ ਈਨਾ ਦੇ ਕੀਤੇ ਕੰਮ ਪਿੰਡ ਦੇ ਕਣ ਕਣ 'ਚ ਉਹਨਾਂ ਦੀ ਨਿੱਘੀ ਯਾਦ ਬਣ ਕੇ ਹਮੇਸ਼ਾ ਜਿੰਦਾ ਰਹਿਣਗੇ। ਬਾਪੂ ਤੈਨੂੰ ਸਲਾਮ............ ਤੇਰਾ ਪੋਤਾ, ਮਨਦੀਪ ਖੁਰਮੀ

7 comments:

 1. Who ever wrote this biography about S.Pyara Singh Subhadar from V.P.O. Himmatpura, did an excellent job. Thank you very much for telling the story about our late grandfathers past. Shall he rest in peace.

  --From Jagdeep, Pryia Dhillon & Family
  (Calgary)

  ReplyDelete
 2. thank you very much for posting this for my nana je we all appreciate it thank you very much you did a very good job

  ReplyDelete
 3. nana g asin tohanu hamesha yaad rakan ge.........
  thnx. khurmi veer nana g de jivan bare dashn layi

  ReplyDelete
 4. asin sare ehna nu kadi nahi bhull sakhde........
  thnx. khurmi veer nana g bare enna kujh dashn layi

  ReplyDelete
 5. Thank you Manjit Singh Ji for posting the biography of our Mama Ji we really appreciate it! He was truly a great person!He will be missed from the bottom of our hearts!

  "REST IN PEACE"

  Rajinder,Sukhmeet,Rajmeet,Sumeet and Amit
  Nachhatar and Mukhtiar Dhillon
  (Alberta,Calgary)

  ReplyDelete
 6. slam hai g aiho jahe mhaan nyak nu

  ReplyDelete
 7. SLAAM HAI G AIHO JAHE MHAAN NYAK NU

  ReplyDelete