ਮਾਂ ਬੋਲੀ ਪੰਜਾਬੀ ਦੀ ਸੇਵਾ 'ਚ ਯਤਨਸ਼ੀਲ www.HIMMATPURA.com 'ਚ ਤੁਹਾਡਾ ਸਵਾਗਤ ਹੈ..

"ਹਿੰਮਤਪੁਰੇ" ਵਿੱਚ ਬਣਦੀਆਂ ਕਹੀਆਂ.......ਮਨਦੀਪ ਖੁਰਮੀ ਹਿੰਮਤਪੁਰਾ

ਸਾਨੂੰ ਮਾਣ ਹੈ ਕਿ ਅਸੀਂ ਉਸ ਹਿੰਮਤਪੁਰੇ 'ਚ ਪਹਿਲਾ ਸਾਹ ਲਿਆ ਹੈ ਜਿਸ ਦੇ ਕਾਰੀਗਰਾਂ ਦੀਆਂ ਬਣਾਈਆਂ 'ਕਹੀਆਂ' {ਖੇਤੀਬਾੜੀ ਦਾ ਸੰਦ ਦੁਨੀਆਂ ਭਰ ਵਿੱਚ ਮਸ਼ਹੂਰ ਹਨ। ਹਿੰਮਤਪੁਰੇ ਨੂੰ ਮਾਣ ਹੈ ਕਿ ਇਸਦਾ ਨਾਂ ਪੰਜਾਬ ਦੀਆਂ ਲੋਕ ਬੋਲੀਆਂ 'ਚ ਵੀ ਸ਼ੁਮਾਰ ਹੈ। ਇਸਤੋਂ ਵੀ ਵੱਧ ਮਾਣ ਵਾਲੀ ਗੱਲ ਇਹ ਹੈ ਕਿ ਹਿੰਮਤਪੁਰੇ ਦੇ ਨਾਂ ਵਾਲੀ ਉਕਤ ਲੋਕ ਬੋਲੀ ਨੂੰ ਪੰਜਾਬ ਦੇ ਉੱਚਕੋਟੀ ਦੇ ਗਾਇਕ 'ਕਲੀਆਂ ਦੇ ਬਾਦਸ਼ਾਹ' ਕੁਲਦੀਪ ਮਾਣਕ ਅਤੇ ਮਾਂ ਬੋਲੀ ਪੰਜਾਬੀ ਦੇ 'ਸਰਵਣ ਪੁੱਤ' ਗੁਰਦਾਸ ਮਾਨ ਵੱਲੋਂ ਗਾਇਆ ਗਿਆ ਹੈ।
ਬੀਕਾਨੇਰ ਤੋਂ ਊਠ ਲਿਆਂਦਾ,
ਦੇ ਕੇ ਨੋਟ ਪਚਾਸੀ,
ਸਹਿਣੇ ਦੇ ਵਿੱਚ ਝਾਂਜਰ ਬਣਦੀ,
ਸ਼ਹਿਰ ਭਦੌੜ ਦੀ ਚਾਟੀ।
ਰੌਂਤੇ ਦੇ ਵਿੱਚ ਬਣਦੇ ਕੂੰਡੇ,
ਜੋਗੇ ਰੱਲੇ ਗੰਡਾਸੀ।
ਭਾਈ ਬਖਤੌਰੇ ਬਣਦੇ ਟਕੂਏ,
ਕਾਸਾਪੁਰ ਦੀ ਦਾਤੀ।
"ਹਿੰਮਤਪੁਰੇ" ਵਿੱਚ ਬਣਦੀਆਂ ਕਹੀਆਂ,
ਮੁਕਸਰ ਬਣਦੀ ਕਾਠੀ,
ਨੀ ਬਹਿਜਾ ਬੋਤੇ 'ਤੇ, ਮੰਨਲਾ ਭੌਰ ਦੀ ਆਖੀ...
ਨੀ ਬਹਿਜਾ ਬੋਤੇ 'ਤੇ................।

1 comment:

  1. ਸਤ ਸਰਿ ਅਕਾਲ ਮਨਦੀਪ ਜੀ
    ਹਿੰਮਤਪੁਰੇ ਦੀਆਂ ਕਹੀਆਂ ਤਾਂ ਪੂਰੇ ਪੰਜਾਬ ਵਿੱਚ ਮਸਹੂਰ ਨੇ ਇਸ ਵਿੱਚ ਕੋਈ ਸੱਕ ਨਹੀ
    ਸਾਡੇ ਘਰੇ ਵੀ ਹਿੰਮਤਪੁਰੇ ਦੀ ਬਣੀ ਹੋਈ ਕਹੀ ਹੈ

    ReplyDelete